ਬਰਨਾਲਾ ਦੇ ਪਿੰਡ ਕੱਟੂ ਦਾ ਨੌਜਵਾਨ ਕਿਸਾਨ ਅਤਿੰਦਰ ਪਾਲ ਸਿੰਘ ਹਲਦੀ ਦੀ ਖੇਤੀ ਕਰਕੇ ਚੰਗਾ ਮੁਨਾਫਾ ਖੱਟ ਰਿਹਾ ਹੈ। ਰਵਾਇਤੀ ਖੇਤੀ ਦੀ ਥਾਂ ਹਲਦੀ ਦੀ ਖੇਤੀ ਨਾਲ ਨਵੇਂ ਤਜਰਬੇ ਕਰ ਰਹੇ ਅਤਿੰਦਰ ਨੇ ਖੇਤੀ ਵਿਗਿਆਨ ਵਿੱਚ ਬਕਾਇਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ MSC ਫ਼ਸਲ ਵਿਗਿਆਨ ਦੀ ਡਿਗਰੀ ਹਾਸਲ ਕੀਤੀ ਹੈ ਤੇ 2019 ਤੋਂ ਹਲਦੀ ਦੀ ਖੇਤੀ ਕਰ ਰਹੇ ਹਨ। ਅਤਿੰਦਰ ਨੇ ਦੱਸਿਆ ਕਿ ਇਸ ਪ੍ਰੋਜੌਕਟ ਨੂੰ ਸ਼ੁਰੂ ਕਰਨ ਪਿੱਛੇ ਆਈਡੀਆ ਕੀ ਸੀ ਤੇ ਹਲਦੀ ਨੂੰ ਉਗਾਉਣ ਤੋਂ ਲੈ ਕੇ ਵੇਚਣ ਤੱਕ ਦਾ ਪ੍ਰੋਸੈਸ ਕੀ ਰਹਿੰਦਾ ਹੈ। ਅਤਿੰਦਰ ਮੁਤਾਬਕ ਹਲਦੀ ਦੀ ਖੇਤੀ ਲਈ ਮਸ਼ੀਨਾਂ ਤੇ 3 ਕਮਰਿਆਂ ਨੂੰ ਤਿਆਰ ਕਰਨ ਵਿੱਚ ਕੋਈ 10 ਲੱਖ ਰੁਪਏ ਦਾ ਖ਼ਰਚਾ ਆਇਆ। ਅਤਿੰਦਰ ਪਾਲ ਦੇ ਦਾਅਵਿਆਂ ਦੀ ਪੁਸ਼ਟੀ ਖੇਤੀ ਮਾਹਰ ਵੀ ਕਰਦੇ ਹਨ। (ਰਿਪੋਰਟ- ਸੁਖਚਰਨ ਪ੍ਰੀਤ, ਐਡਿਟ- ਰਾਜਨ ਪਪਨੇਜਾ)